ਕੀ ਪੁਚਦੇ ਹੋ ਹਾਲ ਫਕੀਰਾਂ ਦਾ
ਕੀ ਪੁਚਦੇ ਹੋ ਹਾਲ ਫਕੀਰਾਂ ਦਾ, ਸਾਡਾ ਨਦੀਓ ਵਿਛੜੇ ਨੀਰਾਂ ਦਾ ।
ਸਾਡਾ ਹੰਜ ਦੇ ਜੁਨੇ ਆਇਆਂ ਦਾ, ਸਾਡਾ ਦਿਲ ਜਲਿਆ ਦਿਲਗੀਰਾਂ ਦਾਂ ॥
ਏ ਜਾਣਦੇਆਂ ਕੁਝ ਸ਼ੌਕ ਜੲੇ, ਰੁੰਗਾਂ ਦਾ ਨਾਂ ਤਸਵੀਰਾਂ ਏ ।
ਜਦ ਹੱਟ ਗਏ ਅਸੀਂ ਇਸ਼ਕੇ ਦੀ, ਮੁੱਲ ਕਰ ਬੈਠੇ ਤਸਵੀਰਾਂ ਦਾ ॥
ਸਾਨੂੰ ਲੱਖਾਂ ਦਾ ਤਨ੍ ਲੱਭ ਗਿਆ, ਪਰ ਇਕ ਦਾ ਮਨ ਵੀ ਨਾ ਮਿਲਿਆ ।
ਕੀ ਲਿਖਿਆ ਕਿਸੇ ਮੁਕਦ੍ਦਰ ਸੀ, ਹੱਥਾਂ ਦਿਆਂ ਚਾਰ ਲਕੀਰਾਂ ਦਾ ॥
ਤਕਦੀਰ ਤਾਂ ਅਪਣੀ ਸੌਕਣ ਸੀ, ਤਦਬੀਰਾਂ ਸਾਥੌਂ ਨਾ ਹੋਇਆਂ ।
ਨਾਂ ਝੰਗ ਝੁਟਿਟ੍ਆ ਨਾ ਕੰਨ ਪਾਟੇ, ਝੁੰਡ ਲੰਗ ਗਿਆ ਇੰਜ ਹੀਰਾਂ ਦਾ ॥
ਮੇਰੇ ਗੀਤ ਵੀ ਲੋਕ ਸੁਣੇਂਦੇ ਨੇ, ਨਾਲੇ ਕਾਫਿਰ ਆਖ ਸਦੇਂਦੇ ਨੇ ।
ਮੈਂ ਦਰਦ ਨੂੰ ਕਾਬਾ ਕਹ੍ ਬੈਠਾ, ਰੱਬ ਨਾਂ ਰੱਖ ਬੇਠਾ ਪੀੜਾ ਦਾ ॥
ਤੂੰ ਖੁਦ ਨੂੰ ਆਕਲ੍ ਆਖਦਾ ਏਂ, ਮੈਂ ਖੂਦ ਨੂੰ ਆਸ਼ਿਕ ਦੱਸਦਾ ਹਾਂ ।
ਇਹ ਲੋਕਾਂ ਤੇ ਛੱਡ ਦੇ, ਕਿਨੂੰ ਨਾਮ ਨੇ ਦੇਦੇਂ ਪੀਰਾਂ ਦਾ ॥